logo

ਦਲਿਤ ਨੇਤਾ ਨੂੰ ਉਮੀਦਵਾਰ ਬਣਾਏ ਜਾਣ ਦੀ ਮੰਗ ਨੇ ਜੋਰ ਫੜਿਆ



ਲੋਕ ਸਭਾ ਚੋਣ ਦੇ ਉਮੀਦਵਾਰ ਨੂੰ ਲੈ ਕੇ ਕਾਂਗਰਸ ਪਾਰਟੀ ਵਿਚ ਚਰਚਾ ਚੱਲ ਰਹੀ ਹੈ ਉਧਰ ਦਲਿਤ ਸਮਾਜ ਲਈ 35 ਸਾਲ ਤੋ ਸੰਘਰਸ਼ ਕਰਨ ਵਾਲੇ ਦਲਿਤ ਨੇਤਾ ਕਿਰਨਜੀਤ ਸਿੰਘ ਗਹਿਰੀ ਨੂੰ ਲੋਕ ਸਭਾ ਫਰੀਦਕੋਟ ਤੋ ਮੰਗ ਜੋਰ ਫੜ ਰਹੀ ਹੈ ਗਹਿਰੀ ਕਾਂਗਰਸ ਪਾਰਟੀ ਦੇ ਹਰ ਸੰਘਰਸ਼ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ ਕਾਂਗਰਸ ਪਾਰਟੀ ਗਹਿਰੀ ਦੇ ਤਜਰਬੇਕਾਰ ਹੋਣ ਦਾ ਲਾਭ ਲੈ ਸਕਦੀ ਹੈ ਉਨਾ ਨੇ ਲੰਮਾ ਸਮਾ ਤਜਰਬੇਕਾਰ ਸਾਬਕਾ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨਾਲ ਰਹਿਦੀਆ ਰੇਲਵੇ ਭਰਤੀ ਬੋਰਡ, ਟੈਲੀਫੋਨ ਵਿਭਾਗ, ਮਨਿਸਟਰੀ ਆਫ ਕੈਮੀਕਲ ਭਾਰਤ ਸਰਕਾਰ, ਫੂਡ ਸਪਲਾਈ ਮਨਿਸਟਰੀ, ਐਫ ਸੀ ਆਈ, ਅਤੇ ਡਾ ਅੰਬੇਡਕਰ ਦੀ ਦਿਲੀ ਰਿਹਾਸ ਨੂੰ ਯਾਦਗਾਰ ਬਣਾਉਣ ਲਈ ਬਣੀ ਸੰਮਤੀ ਦੇ ਲਗਾਤਾਰ ਕੌਮੀ ਜਨਰਲ ਸਕੱਤਰ ਹਨ, ਕੌਮੀ ਯਾਦਗਾਰ ਬਣਾਉਣ ਲਈ ਲੰਮਾ ਸੰਘਰਸ਼ ਕੀਤਾ, ਲਾਲ ਲਕੀਰ ਖਤਮ ਕਰਵਾਉਣ ਲਈ 14 ਸਾਲ ਅੰਦੋਲਨ ਕਰਕੇ ਲੋਕਾ ਨੂੰ ਘਰਾ ਦਾ ਮਾਲਕ ਬਣਾਉਣ ਦਾ ਇਤਿਹਾਸਕ ਸੰਘਰਸ਼ ਕੀਤਾ, ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਅਹਿਮ ਭੂਮਿਕਾ ਨਿਭਾਈ ਦਿਨ ਰਾਤ ਸੰਘਰਸ਼ ਕੀਤਾ ਗਹਿਰੀ ਨੂੰ ਗਰੀਬ ਵਰਗ ਆਪਣਾ ਮਸੀਹਾ ਮੰਨਦਾ ਹੈ ਉਹ ਗਰੀਬਾ ਦੇ ਹਰ ਦੁੱਖ ਸੁੱਖ ਵਿੱਚ ਸਾਮਲ ਹੁੰਦੇ ਹਨ ਇਨਾ ਗਲਾ ਨੂੰ ਦੇਖਦੇ ਹੋਏ ਕਾਂਗਰਸ ਪਾਰਟੀ ਗਹਿਰੀ ਦੇ ਕੀਤੇ ਸੰਘਰਸ਼ ਦਾ ਲਾਭ ਪੂਰੇ ਪੰਜਾਬ ਵਿੱਚ ਲੈ ਸਕਦੀ ਹੈ

13
1027 views